ਦੁਨੀਆ ਦੇ ਸਭ ਤੋਂ ਸ਼ਾਨਦਾਰ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਰੋਨਾਲਡੋ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਹੋਈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਫੁੱਟਬਾਲ ਸੁਪਰਸਟਾਰ ਕ੍ਰਿਸਟੀਆਨੋ ਰੋਨਾਲਡੋ ਬਿਨੈਂਸ ਨੂੰ ਪ੍ਰਮੋਟ ਕਰਨ ਦੇ ਇੱਕ ਮਾਮਲੇ ਵਿੱਚ ਉਲਝਿਆ ਹੋਇਆ ਹੈ। 27 ਨਵੰਬਰ ਨੂੰ ਫਲੋਰੀਡਾ ਦੀ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਰਜ਼ ਕੀਤਾ ਗਿਆ ਸੀ।
ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਮਾਈਕਲ ਸਾਈਜ਼ਮੋਰ, ਮਿਕੀ ਵੋਂਗਡਾਰਾ ਅਤੇ ਗੋਰਡਨ ਲੁਈਸ ਦਾ ਦਾਅਵਾ ਹੈ ਕਿ ਰੋਨਾਲਡੋ ਕਾਰਨ ਉਨ੍ਹਾਂ ਨੂੰ ਨੁਕਸਾਨ ਹੋਇਆ ਹੈ। ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਕ੍ਰਿਸਟੀਆਨੋ ਰੋਨਾਲਡੋ ਕ੍ਰਿਪਟੋਕਰੰਸੀ ਐਕਸਚੇਂਜ ਪਲੇਟਫਾਰਮ ਬਾਇਨੈਂਸ ਨੂੰ ਪ੍ਰਮੋਟ ਕਰਦਾ ਹੈ। ਪਟੀਸ਼ਨਕਰਤਾਵਾਂ ਨੇ ਕਿਹਾ ਕਿ ਪਲੇਟਫਾਰਮ ਮਨੀ-ਲਾਂਡਰਿੰਗ ਨੂੰ ਰੋਕਣ ਲਈ ਉਪਾਅ ਨਹੀਂ ਕਰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਬਾਇਨੈਂਸ ਐਕਸਚੇਂਜ ਨੂੰ ਹਾਲ ਹੀ ਵਿੱਚ $4.3 ਬਿਲੀਅਨ ਦਾ ਭੁਗਤਾਨ ਕਰਨਾ ਪਿਆ ਸੀ।