ਫਿਲੌਰ ਦੇ ਮੇਨ ਬਾਜ਼ਾਰ ਵਿੱਚ ਤਿੰਨ ਹਥਿਆਰਬੰਦ ਨੌਜਵਾਨ ਇੱਕ ਕੱਪੜਾ ਵਪਾਰੀ ਪਵਨ ਰਹੇਜਾ ਪੁੱਤਰ ਸੋਹਣ ਲਾਲ ਵਾਸੀ ਫਿਲੌਰ ਪਾਸੋਂ ਦਾਤ ਦੀ ਨੋਕ ‘ਤੇ 2100 ਦੀ ਨਕਦੀ, ਵਿਦੇਸ਼ੀ ਕਰੰਸੀ, ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ, ਏਅਰ ਪੋਡ ਅਤੇ ਹੋਰ ਕੀਮਤੀ ਸਮਾਨ ਲੁੱਟ ਕੇ ਫ਼ਰਾਰ ਹੋ ਗਏ।
ਪਵਨ ਰਹੇਜਾ ਨੇ ਦੱਸਿਆ ਕਿ ਉਹ ਜਲੰਧਰ ਤੋਂ ਰੇਲ ਗੱਡੀ ਰਾਹੀਂ ਘਰ ਵਾਪਸ ਆਇਆ ਤਾਂ ਮੇਨ ਬਜ਼ਾਰ ਵਿੱਚ ਐਂਟਰੀ ਕਰਦਿਆਂ ਹੀ ਤਿੰਨ ਹਥਿਆਰਬੰਦ ਨੋਜਵਾਨਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਥੋੜ੍ਹਾ ਅੱਗੇ ਜਾ ਕੇ ਉਸਦੀ ਗਰਦਨ ‘ਤੇ ਦਾਤ ਰੱਖਕੇ ਉਸ ਨਾਲ ਲੁੱਟ-ਖਸੁੱਟ ਕਰ ਲਈ ਅਤੇ ਮੋਬਾਈਲ ਫੋਨ ਪਹਿਲਾਂ ਖੋਹ ਕੇ ਫਿਰ ਵਾਪਸ ਕਰ ਦਿੱਤਾ।